shayari in punjabi | 99+ Shayari in Punjabi

Spread the love
  •  
  •  
  •  
  •  
  •  
  •  
  •  
  •  
  •  

Shayari in punjabi

 

ਅਸੀਂ ਜ਼ਿੰਦਗੀ ਵਿਚ ਬਹੁਤ ਕੁਝ ਗੁਜ਼ਾਰਦੇ ਹਾਂ ਅਤੇ ਸਾਡੇ ਕੋਲ ਸਾਡੀ ਜ਼ਿੰਦਗੀ ਵਿਚ ਕੁਝ ਵਿਸ਼ੇਸ਼ ਵਿਅਕਤੀ ਹਨ ਜੋ ਸਾਡੀ ਯਾਤਰਾ ਵਿਚ ਸਾਡੀ ਮਦਦ ਕਰਦੇ ਹਨ. ਇਹ ਸਾਡੀ ਵਿਸ਼ੇਸ਼ ਕੋਸ਼ਿਸ਼ ਹੈ ਕਿ ਤੁਹਾਡੇ ਵਿਸ਼ੇਸ਼ ਵਿਅਕਤੀ ਦੇ ਚਿਹਰੇ ‘ਤੇ ਇਕ ਵੱਡੀ ਮੁਸਕਾਨ ਲਿਆਉਣ ਦੀ ਕੋਸ਼ਿਸ਼ ਕਰੋ ਇਸ ਪਿਆਰ ਦੀ ਅਵਸਥਾ ਵਿਚ ਪੁੰਜਾਬੀ ਦੁਆਰਾ. ਅਸੀਂ ਉਮੀਦ ਕਰਦੇ ਹਾਂ ਕਿ ਤੁਸੀਂ ਸਾਂਝਾ ਕਰੋ. ਤੁਹਾਡਾ ਦਿਲ ਆਪਣੇ ਦੋਸਤਾਂ, ਪਰਿਵਾਰ ਨਾਲ ਇਨ੍ਹਾਂ ਪਿਆਰ ਦੀ ਸਥਿਤੀ ਰਿਸ਼ਤੇਦਾਰਾਂ ਰਾਹੀਂ ਬਾਹਰ ਕੱ .ੋ ਅਤੇ ਅਜਿਹੀਆਂ ਹੋਰ ਸਮੱਗਰੀ ਲਈ ਸਾਨੂੰ ਫਾਲੋ ਕਰਦੇ ਰਹੋ.


 

ਉੱਪਰੋਂ ਦੀ ਲੰਘ ਗਏ ਮੋਹਬਤਾਂ ਦੇ ਕਾਫਲੇ…।
ਥੱਲੇਓਂ ਦੀ ਲੰਘ ਗਏ ਪਾਣੀਆਂ ਦੇ ਨੀਰ…।
ਨਾ ਹਾਣੀਆਂ ਦੇ ਹੋਏ ਨਾ ਪਾਣੀਆਂ ਦੇ
ਨਦੀ ਦੇ ਪੁਲਾਂ ਜਿਹੀ ਸਾਡੀ ਤਕਦੀਰ…।


ਜ਼ਿੰਦਗੀ ਮੁਸ਼ਕਿਲ ਏ ਹਰ ਮੋੜ ਤੇ
ਜਿੱਤ ਮਿਲਦੀ ਏ ਹਮੇਸ਼ਾ ਆਪਣੇ ਜੋਰ ਤੇ…


ਦੀਵਾਨਾ ਹੋਣਾ ਪੈਂਦਾ ਏ,
ਮਸਤਾਨਾ ਹੋਣਾ ਪੈਂਦਾ ਏ…..
ਜਿਸ ਰੂਪ ਵਿੱਚ ਰਾਜੀ ਯਾਰ ਹੋਵੇ,
ਓਹ ਭੇਸ਼ ਵਟਾਉਣਾ ਪੈਂਦਾ ਏ……
ਏਥੇ ਬੁੱਲੇ ਵਰਗੇ ਮੁਰਸ਼ਿਦ ਨੂੰ ਵੀ,
ਨੱਚਣਾ ਤੇ ਗਾਉਣਾ ਪੈਂਦਾ ਏ……


ਕੰਡੇ ਖੁਦ ਹੀ ਬੀਜ ਦਿੱਤੇ..
ਮੇਰੇ ਰਾਹਾਂ ਵਿੱਚ ਤੂੰ ਦੋਸਤਾ…
ਹੁਣ ਰਾਜੀ ਖੁਸ਼ੀ ਘਰ ਪਹੁੰਚਣੇ ਦਾ ਕਹਿ ਕੇ…
ਦੁਆ ਵੀ ਦੇ ਰਿਹਾ ਤੂੰ ਦੋਸਤਾ..
ਸਦਕੇ ਜਾਵਾਂ ਤੇਰੇ ਮੇਰਿਆ ਦੋਸਤਾ…


ਕਿੰਨੀ ਕੁ ਦੇਰ ਟਿਕਦੀ ਸਾਹਾਂ ‘ਚ ਮਹਿਕ ਤੇਰੀ,

ਜਦ ਮੈਂ ਰਿਹਾ ਨਾ ਆਪਣਾ ਤੇ ਤੂੰ ਰਿਹਾ ਨਾ ਮੇਰਾ..

ਪਤਾ ਨਹੀ ਕਿੱਥੇ ਬਿਜ਼ੀ ਹੋ ਗਏ ਨੇ ਹੁਣ ,

ਉਹਨਾਂ ਕੋਲ ਦਿਲ ਦੁਖਾਉਣ ਦਾ ਟਾਈਮ ਵੀ ਨਹੀ ਨਿਕਲਦਾ..


ਮੈਂ
ਕਵਿਤਾ ਬਣ ਮਿਲਿਆ
ਪਰ
ਤੂੰ ਹਰਫਾਂ ਦੇ
ਅਰਥ ਨਾ ਕਰ ਪਾਈ ।
ਹੁਣ ਮੈਂ ਅੱਖਰ ਅੱਖਰ ਹੋ
ਫਿਰ ਤੋਂ ਹਾਂ ਬਿਖਰ ਗਿਆ ।
ਚੱਲ ਆ
ਮੇਰੇ ਅੱਖਰਾਂ ਨੂੰ ਹਰਫ ਬਣਾ
ਤੇ
ਹਰਫਾਂ ਨੂੰ ਚੁੰਮ ਕੇ
ਫਿਰ ਕੋਈ ਮੁਹੱਬਤੀ ਕਵਿਤਾ ਬਣਾ ||


ਚਲਦੇ ਚਲਦੇ ਜਿਦਗੀ ਦਾ ਵਕਤ ਨਿਕਲ ਗਿਅਾ.
ਚਲਿਅਾ ਸੀ ਜਿਥੋ ੳੁਥੇ ਅਾ ਕੇ ਰੁਕ ਗਿਅ.
ਕੋਸਦਾ ਵਾ ਹੁਣ ਮੈ ਬਾਰ ਬਾਰ ਅਪਣੇ ਅਾਪ ਨੂ.
ਕੀ ਸਮਜਾ ਮੈ ਹਿਣ ੲਿਸ ਮਜਲ ਤੇ ਮੁਕਾਮ ਨੂ
ਮੁਕ ਗੲੀ ਹੈ ਮੇਰੀ ਜਿਦਗੀ ਦੀ ਰੇਸ ਕੇ ਜਾ ਫਿਰ ਹਾਲੀ ਸ਼ੂਰੂ ਹੈ


ਤੂੰ ਦਿਲ ਦੀ ਗੱਲ ਬੁੱਝ ਮੇਰੇ ਚਿਹਰੇ ਤੋ.ਫਿਰ ਜਾਨ ਵਾਰ ਦੁਗਾਂ ਮੈ ਤੇਰੇ ਜਿਹਰੇ ਤੋ .ਕਿਤੇ ਭੁੱਲ ਦੀ ਵੜਦੀ ਪਿੰਡ ਸਾਡੇ ਵੀ ਆ ਜੇਆ ਕਰ ,ਨੀ ਮੈ ਜਾਨ ਛਿੜਕ ਦੂ ਤੇਰੇ ਇਕੋ  ਫੇਰੇ ਤੋ


ਤੈਨੂੰ ਹੀ ਸੀ ਮੈਂ ਪਿਆਰ ਕਰਦਾ _ਬਸ ਤੈਨੂੰ ਹੀ ਮੈਂ ਚਾਹੁੰਦਾਂ ਸੀ _ਇੱਕ ਤੇਰੇ ਗਮ ਨੇ ਹੀ ਪਾਗਲ ਕਰਤਾ_ਨਹੀਂ ਤਾਂ ਹੱਸਣਾ ਮੈਨੂੰ ਵੀ ਆਉਦਾ ਸੀਤੂੰ ਵੀ ਕਦੇ ਮੈਨੂੰ ਪਿਆਰ ਕਰੇਗੀ _ਇਹ ਤਾਂ ਦਿਲ ਚੋਂ ਹੁਣ ਭੁਲੇਖਾ ਹੀ ਕੱਢਤਾ _ਕੋਈ ਨੀ ਦੇਖਦਾ ਮੇਰੇ ਹੰਝੂਆਂ ਨੂੰ_ਇਹੀ ਸੋਚਕੇ ..ਹੁਣ ਰੋਣਾ ਹੀ ਛੱਡਤਾ


ਅਸੀਂ ਤੁਰਦੇ ਰਹੇ ਬਿਨਾਂ ਮੰਜ਼ਿਲ ਤੋਂ, ਮੰਜ਼ਿਲ ਖੜੀ ਸੀ ਲੰਮਾ ਰਾਹ ਬਣਕੇ, ਜ਼ਿੰਨਾਂ ਰਾਹਾਂ ਨਾਲ ਜੁੜੀਆਂ ਨੇ ਯਾਦਾ ਸਾਡੀਆਂ, ਉਥੇ ਖੜੇ ਨੇ ਰੁੱਖ ਗਵਾਹ ਬਣਕੇ, ਜਦੋ ਉਹਨਾਂ ਨੂੰ ਵਕਤ ਮਿਲੂ ਸਾਡੇ ਬਾਰੇ ਸੋਚਣ ਦਾ, ਉਦੋ ਪਏ ਹੋਵਾਗੇ ਅਸੀ ਕਿਤੇ ਸਵਾਹ ਬਣਕੇ..


ਇਹ ਜੋ ਪਾਣੀਆਂ ਦੀਆਂ ਛੱਲਾ ਨੇ ਇਹਨਾਂ ਸੰਗ ਹੀ ਮੇਰੀਆਂ ਬਾਂਤਾ ਨੇ

ਇਹਨਾਂ ਸੰਗ ਹੀ ਚੜਦਾ ਸੂਰਜ ਇਹਨਾਂ ਸੰਗ ਹੀ ਮੇਰੀਆਂ ਰਾਂਤਾ ਨੇ

ਤੂੰ ਤਾਂ ਸੱਜਣਾ ਖਾਰਾ ਕਹਿ ਕੇ ਤੁਰ ਗਿਆ ਇਹਨਾਂ ਪਾਣੀਆਂ ਨੂੰ

ਜਰਾ ਚਖ ਇਹਨਾਂ ਵਿੱਚ ਹੀ ਘੁਲੀਆ ਮੇਰੇਆ ਹੰਝੂਆ ਦੀਆਂ ਮਿੱਠਾਸਾ ਨੇ


ਇੱਕ ਚਿੱਤ ਕਰੇ ਮਹਿਬੂਬ ਮੇਰੀ ਮੈਨੂੰ ਆ ਕੇ ਗਲ ਨਾਲ ਲਾਵੇ,
ਇੱਕ ਚਿੱਤ ਕਰੇ ਉਹਨੂੰ ਭੁੱਲ ਜਾਵਾਂ, ਉਹ ਕਦੇ ਨਜ਼ਰ ਨਾ ਆਵੇ…


shayari in punjabi


 

ਰੁੱਸ ਤੁਸੀ ਵੀ ਗੲੇ ਤੇ
ਮਨਾੳੁਣਾ ਮੈ ਵੀ ਨਹੀ
ਮਿਲਣਾ ਤੁਸੀ ਵੀ ਨਹੀ
ਤੇ ਆੳੁਣਾ ਮੈ ਵੀ ਨਹੀ
ਰੋਣਾ ਨੂੰ ਪੱਲੇ ਬੰਨ ਮੈ ਵੀ ਲੈਣਾ
ਤੇ ਹਸਾੳੁਣ ਕਦੇ ਤੁਸੀ ਵੀ ਨਹੀ ਆੳੁਣਾ
ਯਾਰਾਂ ਪਰ ੲਿਕ ਗੱਲ ਤੇ ਪੱਕੀ ਹੈ
ਭੁੱਲਣਾਂ ਕਦੇ ਤੁਸੀ ਵੀ ਨਹੀ
ਤੇ ਭੁੱਲਾੲਿਆ  ਕਦੇ ਸੈਂਡੀ ਕੋਲੋ ਵੀ ਨਹੀ ਜਾਣਾ…


ਗਲਤੀ ਉਹਨੇ ਵੀ ਕੀਤੀ.. ਮਾਫ ਮੈਥੋਂ ਵੀ ਨਾ ਹੋਇਆ.. ਪਿਆਰ ਉਹਨੇ ਵੀ ਨਾ ਕੀਤਾ.. ਨਿਭਾਅ ਮੈਥੋਂ ਵੀ ਨਾ ਹੋਇਆ..

ਯਾਰੀ ਸੀ ਸਾਡੀ ਗਲਾਸ ਕੱਚ ਦਾ.. ਉਹਨੇ ਹਥੋਂ ਛੱਡ ਦਿਤਾ.. ਫੜ ਮੈਥੋਂ ਵੀ ਨਾ ਹੋਇਆ __

ਜ਼ਿੰਦਗੀ ਵਿਚ ਕਈ ਯਾਰ ਮਿਲੇ,ਕੁਝ ਨੇੜੇ ਤੇ ਕੁਝ ਪਾਰ ਮਿਲੇ,,,ਸੁਭਾਅ ਵੇਖੇ ਲੋਕਾਂ ਦੇ ਰੁੱਤਾਂ ਵਾਂਗੂ,ਅਸੀਂ ਬਣਕੇ ਸਦਾ ਬਹਾਰ ਮਿਲੇ…
👬👬👬


ਕਿਥੋਂ‬ ਲੈ ਕੇ ਆਵਾਂ ਹੁਨਰ ਉਹਨਾਂ ਨੂੰ ਮਨਾਉਣ ਦਾ.
‪#‎ਕੋਈ‬ ਜਵਾਬ ਨਹੀਂ ਸੀ ਉਹਨਾਂ ਦੇ ਰੁੱਸ ਜਾਣ ਦਾ.
‪#‎ਮੁਹੱਬਤ‬ ਵਿਚ ਸਜ਼ਾ ਮੈਨੂੰ ਹੀ ਮਿਲਣੀ ਸੀ.
‪#‎ਕਿਉਂਕਿ‬ ਜੁਰਮ ਮੈ ਹੀ ਕੀਤਾ ਸੀ ਉਸ ਨਾਲ ਦਿਲ ਲਾਉਣ ਦਾ


ਭਾਵੇ ਜਿਸਮਾਂ ਦੀ ਦੂਰੀ ਲੱਖ ਸਹੀ
ਪਰ ਯਾਦ ਤੇਰੀ ਦਮ ਤੋ ਵੱਖ ਨਹੀ
ਸਾਰਾ ਜੱਗ ਰਾਤ ਨੂੰ ਸੌ ਜਾਦਾ
ਮੇਰੀ ਮੁੱਦਤ ਤੋ ਲਗਦੀ ਅੱਖ ਨਹੀ


ਜਦੋਂ ਸਾਨੂੰ ਕਿਸੇ ਤੇਰਾ ਨਾਮ ਦੱਸਿਆ,
ਅਸਾਂ ਦਿਲ ਹੱਥਾਂ ਵਿਚ ਮਸਾਂ ਕੱਸਿਆ
.


ਇਕ ਤੇਰੀ ਗੱਲ ਜਦੋਂ ਕੰਨ ਪੈ ਗਈ,
ਬਾਕੀ ਗੱਲ-ਬਾਤ ਸਾਰੀ ਵਿੱਚੇ ਰਹਿ ਗਈ


.
ਭਰਿਆ-ਭਰਾਇਆ ਘੜ੍ਹਾ ਜਦੋਂ ਭੰਨਿਆ,
ਦੁਨੀਆਂ ਨੇ ਉਦੋਂ ਸਾਨੂੰ ਰੱਬ ਮੰਨਿਆ


.
ਭੁਲੇਖਿਆਂ ‘ਚ ਲੋਕੀਂ ਮੱਥੇ ਟੇਕਦੇ ਰਹੇ,
ਐਵੇਂ ਤਾਂ ਨਈਂ ਅਸੀਂ ਤੈਨੂੰ ਵੇਖਦੇ ਰਹੇ…


ਹਰ ਸਾਹ ਤੇ ਤੇਰਾ ਖਿਆਲ ਰਹਿੰਦਾ
ਮੇਰੀਆਂ ਨਬਜਾਂ ਚੋ ਤੇਰਾ ਸਵਾਲ ਰਹਿੰਦਾ,


ਤੂੰ ਇੱਕ ਵਾਰ ਮੇਰੀਆਂ ਯਾਦਾਂ ਚੋ ਆ ਕੇ
ਦੇਖ ਤੇਰੇ ਬਿਨਾਂ ਮੇਰਾ ਕੀ ਹਾਲ ਰਹਿੰਦਾ..


shayari in punjabi


 

ਹਰ ਸਾਹ ਤੇ ਤੇਰਾ ਖਿਆਲ ਰਹਿੰਦਾ
ਮੇਰੀਆਂ ਨਬਜਾਂ ਚੋ ਤੇਰਾ ਸਵਾਲ ਰਹਿੰਦਾ,
ਤੂੰ ਇੱਕ ਵਾਰ ਮੇਰੀਆਂ ਯਾਦਾਂ ਚੋ ਆ ਕੇ
ਦੇਖ ਤੇਰੇ ਬਿਨਾਂ ਮੇਰਾ ਕੀ ਹਾਲ ਰਹਿੰਦਾ..


ਐਨਾ ਸੌਖਾ ਸੀ ਮੈ ਕਿ ਹਰ ਕੋਈ ਲੈਦਾਂ ਸੀ ਮੈਨੂ
ਬਸ ਤੂੰ  ਪੜਿਆ ਹੀ ਕੁਝ ਪੰਨੇ ਛਡ ਕੇ ਸੀ


♥ ਮੁੱਦਤ ਬਾਅਦ ਜੇ ਮਿਲੇ ਤਾਂ ਪਹਿਚਾਣ ਲਵੀਂ ♥

♥ ਕਿਉਂਕਿ ਖੰਡਰ ਹੋਈਆਂ ਇਮਾਰਤਾਂ ਦੇ ਸਿਰਨਾਵੇਂ ਨਹੀਂ ਹੁੰਦੇ ♥

ਕੌਣ ਪੁੱਛਦਾ ਹੈ ਪਿੰਜਰੇ ਚ ਬੰਦ ਪੰਛੀਆਂ ਨੂੰ,

ਯਾਦ ਓਹੀ ਆਉਂਦੇ ਨੇ ਜੋ ਉੱਡ ਜਾਂਦੇ ਨੇ..!

ਉਹੋ ਵਕ਼ਤਾਂ ਦੇ ਨਾਲ ਉੱਚੇ ਹੋ ਗਏ ਨੀਵੇਆਂ ਦੀ ਲੋੜ ਨਾਂ ਰਹੀ,
ਸਾਨੂੰ ਕੌਡੀਆਂ ਨੂੰ ਫੇਰ ਕਿਹੜਾ ਪੁੱਛਦਾ ਜੇ ਹੀਰਿਆਂ ਦੀ ਥੋੜ ਨਾਂ ਰਹੀ..!


ਬੜਾ ਪਿਆਰ ਸੀ ਉਸ ਝੱਲੀ ਨਾਲ… 😘
ਪਰ ਕਰੀਬ ਹੋ ਕੇ ਵੀ ਉਹ ਕਰੀਬ ਨਾ ਹੋੲੀ…😔
ਅੱਜ ਹਾਲਤ ਉਸ ਟੁੱਟੇ ਤਾਰੇ ਵਰਗੀ… 😭
ਜਿਸਨੂੰ ਟੁੱਟ ਕੇ ਵੀ ਧਰਤੀ ਨਸੀਬ ਨਾ ਹੋਈ…

ਤੇਰੇ ਜਾਣ ਨਾਲ ਕੋਈ ਬਹੁਤਾ ਫਰਕ ਨੀ ਪਿਆ ਮੇਰੀ ਜ਼ਿੰਦਗੀ ਨੂੰ,


ਬਸ ਹੁਣ ਸੁਖ ਦੁੱਖ ਦੇ ਪਲ ਕਿਸੇ ਨਾਲ Share ਨੀ ਕਰਦਾ..

ਨਾਂ ਉਮੀਦ ਰੱਖਿਓ ਮੈਥੋਂ ਕੋਈ,
ਨਾਂ ਰੱਖਿਓ ਮੈਥੋਂ ਕੋਈ ਆਸ ਜੀ,
ਨਾਂ ਕੋਈ ਹੁਣ ਇਸ ਟੁੱਟੇ ਦਿਲ ਅੰਦਰ,
ਨਾਂ ਹੀ ਇਹ ਦਿਲ ਕਿਸੇ ਦਾ ਖਾਸ ਜੀ।।
ਨਾਂ ਹੀ ਕੋਈ ਸੱਚ ਸਮਝਿਆ ਮੇਰਾ,
ਨਾਂ ਹੀ ਕੀਤਾ ਕਿਸੇ ਨੇ ਮੇਰਾ ਵਿਸ਼ਵਾਸ ਜੀ,
ਲੋਕੀ ਹਜਾਰਾਂ ਨਾਲ ਲਾਉਂਦੇ ਨੇ ਯਾਰੀਆ ਇਥੇ,
ਸਾਨੂੰ ਇਕ ਦੀ ਮੁਹੱਬਤ ਵੀ ਨਾਂ ਆਈ ਰਾਸ ਜੀ(


ਮੈਂ ਸੋਚਿਆ ਸੀ ਇਕ ਦਿਨ ਸਟੇਟਸ ਪਾਵਾਂਗਾ ਤੇਰੇ ਨਾਮ ਦਾ

ਪਰ ਕੀ ਪਤਾ ਸੀ ਉਸ ਤੋ ਪਹਿਲਾਂ ਤੂੰ ਵਰਕਾ ਪਾੜ ਦੇਣਾ ਮੇਰੇ ਨਾਂ ਦਾ

ਆਏ ਨੂੰ ਨਾ ਮੋੜੀਏ
ਰੱਬ ਨਰਾਜ ਹੁੰਦਾ ਏ
ਮੁੜਿਅਾ ਜਾਂਦਾ ਬੰਦਾ
ਕਦੇ ਤਾ ਖਰਾਬ ਹੁੰਦਾ ੲੇ
ਜਿਨਾ ਕਰੀਏ ਪੈਡਾਂ
ਨੀਦ ਸੋਖੀ ਆਉਦੀ ਏ
ਰੱਜ ਕੇ ਕਰੀਏ ਮੇਹਨਤ
ਬਰਕਤ ਚੋਖੀ ਆਉਦੀ ਏ…


ਰੱਬਾ ਉਹਦੀ ਤਕਦੀਰ ਨਾਲ ਮੇਰੀ ਤਕਦੀਰ ਮਿਲਾ ਦੇ
ਮੇਰੇ ਹੱਥ ਵਿੱਚ ਤੂੰ ਉਹਦੀ ਲਕੀਰ ਬਣਾ ਦੇ-
ਮੈਂ ਰਹਾਂ ਜਾਂ ਨਾ ਰਹਾ ਉਹਦੇ ਕੋਲ
ਬੱਸ ਉਹਦੇ ਦਿੱਲ ਵਿੱਚ ਮੇਰੀ ਤਸਵੀਰ ਬਣਾ ਦੇ


ਜ਼ਿਦੰਗੀ ਬਹੁਤ ਕੁਝ ਸਿਖਾਉਂਦੀ ਹੈ, ਕਦੀ ਹੱਸਦੀ ਹੈ, ਤੇ ਕਦੀ
ਰੁਆਉਂਦੀ ਹੈ, ਪਰ ਜੋ ਹਰ ਹਾਲ ਵਿਚ ਖੁਸ਼ ਰਹਿੰਦੇ ਹਨ,
ਜ਼ਿੰਦਗੀ ਉਨਾ ਅਗੇ ਸਿਰ ਝੁਕਾਉਂਦੀ ਹੈ..

ਨਈ ਸਹਿਨ ਹੁੰਦਾ ਤੇਰਾ ਕਿਸੇ ਨਾਲ ਗੱਲ ਕਰਨਾ…
ਜੇ ਮੇਰਾ ਵੱਸ ਚੱਲੇ ਤਾਂ ਹਵਾ ਨੂੰ ਵੀ ਤੇਰੇ ਕੋਲ ਨਾ ਆਉਣ ਦੇਵਾਂ…


ਦੱਸ ਕੀ ਲੈਣਾ ਓਹਨਾ ਤੋਂ ਜਿਹੜੇ ਵੇਖ ਕੇ ਸੜਦੇ ਨੇ,
ਯਾਰ ਤਾਂ ਓਹਿਓ ਹੁੰਦੇ ਜਿਹੜੇ ਆਈ ਤੇ ਨਾਲ ਖੜਦੇ ਨੇ

ਉਹ ਜਿਸ ਦਿਨ ਯਾਦ ਕਰੂਗੀ ਮੁਹੱਬਤ ਮੇਰੀ ਨੂੰ
ਜਰੂਰ ਰੋਵੇਗੀ ਆਪਣੇ ਆਪ ਨੂੰ ਬੇਵਫਾ ਕਹਿਕੇ॥

ਸਾਡਾ ਸਿਰਫ ਰਿਸ਼ਤਾ ਹੀ ਟੁੱਟਿਆ
ਮੁਹੱਬਤ ਤਾਂ ਅੱਜ ਵੀ ਪਹਿਲਾਂ ਜਿੰਨੀ ਆ॥
😘😘😘😘😘


ਤੈੰਨੂ ਦਿੱਲੋਂ ਭੁਲਾਇਆ ਸਾਥੋਂ ਨਹੀ ਜਾਣਾ…
ਤੂੰ ਯਕੀਨ ਕਰੀਂ ਭਾਵੇਂ ਨਾ ਕਰੀਂ…
ਸਾਡੀ ਮੌਤ ਵੀ ਹੋਣੀ ਤੇਰਾ ਨਾਅ ਲੈਕੇ…
ਤੂੰ ਅੱਖ ਭਰੀਂ ਭਾਵੇਂ ਨਾ ਭਰੀਂ(

ਬੇਹੱਦ ਰਮਜ਼ਾਂ ਦਸਦਾ ਨੀਂ, ਢੋਲਣ ਮਾਹੀ ।
ਮੀਮ ਦੇ ਉਹਲੇ ਵੱਸਦਾ ਨੀਂ, ਢੋਲਣ ਮਾਹੀ ।


ਔਲੀਆਂ ਮਨਸੂਰ ਕਹਾਵੇ, ਰਮਜ਼ ਅਨਲਹੱਕ ਆਪ ਬਤਾਵੇ,
ਆਪੇ ਆਪ ਨੂੰ ਸੂਲੀ ਚੜ੍ਹਾਵੇ,ਤੇ ਕੋਲ ਖਲੋਕੇ ਹੱਸਦਾ ਨੀਂ, ਢੋਲਣ ਮਾਹੀ

ਰਾਤ ਨਹੀਂ ਸੁਪਨਾ ਬਦਲਦਾ ਹੈ,
ਮੰਜਿਲ ਨਹੀਂ ਨਜਰਿਆ ਬਦਲਦਾ ਹੈ,
ਜਜਬਾ ਰੱਖੋ ਹਰ ਪਲ ਜਿੱਤਣ ਦਾ,
ਕਿਉਕਿ ਕਿਸਮਤ ਬਦਲੇ ਨਾ ਬਦਲੇ..
ਪਰ ਵਖਤ ਜਰੂਰ ਬਦਲਦਾ ਹੈ(


ਕਿਸੇ ਦੀ ਤੱਕਣੀ ‘ਤੇ
ਅਜ ਫਿਰ ਮਰਨ ਨੂੰ ਜੀ ਕਰਦਾ ।
ਕਿਸੇ ਦੇ ਨੈਣਾਂ ਦੀ ਜੂਹ
ਵਿਚ ਚਰਨ ਨੂੰ ਜੀ ਕਰਦਾ ।
ਕਿਸੇ ਦਾ ਰੂਪ ਹੈ ਮੁੜ
ਦਮਕਿਆ ਪਹਾਰੇ ਵਾਂਗ
ਹੈ ਫੇਰ ਜਿੰਦ ਨੂੰ ਗਹਿਣੇ
ਧਰਨ ਨੂੰ ਜੀ ਕਰਦਾ ।


ਜੀਣ ਜੀਣ ਕੋਈ ਆਖਰ ਕਦ ਤਕ ਲੋੜੇ,
ਮੌਤ ਮੌਤ ਵਿੱਚ ਜਦ ਵੱਟ ਜਾਵਨ ਸਾਹਾਂ,
ਡੋਲ ਡੋਲ ਕਦ ਤਕ ਮੈ ਚੱਟਾ ਹੰਝੂ,
ਖੋਰ ਖੋਰ ਕੇ ਕਦ ਤਕ ਪੀਵਾ ਆਹਾ,
ਸਾਥ ਵੀ ਕਦ ਤਕ ਦੇਂਦਾ ਮੇਰਾ ਸਾਥੀ
ਅੰਤ ਲੰਬੀਆਂ ਹਨ ਇਸ ਜ਼ਿੰਦਗੀ ਦੀਆਂ ਰਾਹਾਂ,
ਇਸ਼ਕ ਦੇ ਵਣਜੋ ਕੀ ਕੁੱਝ ਖੱਟਿਆ ਜਿੰਦੇ ?
ਦੋ ਤੱਤੀਆਂ ਦੋ ਠੰਢੀਆਂ ਠੰਢੀਆਂ ਸਾਹਾਂ,,,,,


ਪਿੱਠ ਉੱਤੇ ਵਾਰ ਕਰਦੇ ਰਹੇ, ਕੁਝ ਆਪਣੇ ਹੀ ਮੇਰੇ,
ਕਾਲੇ ਦਿਲਾਂ ਦੇ ਮਾਲਕ ਸੀ ਉਹ ਸੋਹਣੇ ਸੋਹਣੇ ਚਿਹਰੇ..
ਕਰ ਕੇ ਧੋਖਾ, ਹਾਰ ਮੇਰੀ ਦੀ ਹਾਮੀ ਭਰਦੇ ਨੇ,
ਲੱਗਦਾ ਅੱਜ ਵੀ ਮੇਰੇ ਉੱਜੜਨ ਦੀਆਂ ਦੁਆਵਾਂ ਕਰਦੇ ਨੇ…


ਕਾਸ਼ ਕੋਈ ਮੇਰਾ ਯਾਰ ਹੁੰਦਾ ਰੋਦੇ ਨੂੰ ਚੁੱਪ ਕਰਾਉਣ ਵਾਲਾ
ਗਲਤ ਰਾਹ ਤੋ ਮੈਨੂੰ ਮੋੜ ਲੈਦਾ ਮਿਲਿਆ ਨਾ ਕੋਈ ਸਮਝਾਉਣ ਵਾਲਾ
ਦਿਲ ਤੋੜਨ ਵਾਲੇ ਤਾ ਸਾਰੇ ਸੀ ਪਰ ਇਕ ਵੀ ਨਹੀ ਦਿਲ ਲਾਉਣ ਵਾਲਾ
ਦਿਲ ਦਰ ਦਰ ਉੱਤੇ ਭਟਕ ਰਿਹਾ ਕੋਈ ਮਿਲਿਆ ਨਾ ਗਲ ਨਾਲ ਲਾਉਣ ਵਾਲਾ..


ਤੇਰਿਆਂ ਬੁੱਲਾਂ ਦੇ ਵਿੱਚੋ ਨਾਹ ਨਿੱਕਲੇ,

ਸਾਡੇ ਵਿੱਚੋ ਜਾਨ ਓਸੇ ਥਾਂ ਨਿੱਕਲੇ…                     

ੲਿਸ ਦੁਨੀਆ ਵਿਚ ਤੇਰੇ ਬਿਨਾ ਰਹਿ ਕੇ ਕਿ ਬਨ ਜਾਣਾ
ਅੱਖੀਆ ਵਿਚੋ ਹੰਝੂ ਡੁਲਦਾ ਡੁਲਦਾ ਡੁਲ ਹੀ ਜਾਣਾ
ਦੇਖ ਲਈ ਤੇਰਾ
ਗੁਰੀ ਤੈਨੂ ੲਿਕ ਦਿਨ ਭੁਲ ਹੀ ਜਾਣਾ(

ਹਲਾਤਾਂ ਵਿੱਚ ਕਦੇ ਜਿੰਦਗੀ
ਚੁਣ ਕੇ ਤਾਂ ਦੇਖੀ,
ਰਾਹ ਮੰਜਿਲ ਦੀ ਤੈਨੂੰ ਮਿਲ ਜਾਣੀ
‘ ਚੁੰਬਰਾਂ ‘ ਸੋਚ ਕੇ ਤਾਂ ਵੇਖੀ….👍


ਪੁੱਛੋ ਨਾ ਇਸ ਕਾਗਜ਼ ਤੋਂ,
ਜਿਸ ਉਤੇ ਅਸੀਂ ਦਿਲ ਦੇ ਬਿਆਨ ਲਿਖਦੇ ਆ….…
ਤਨਹਾਈਆਂ ਦੇ ਵਿੱਚ ਬੀਤੀਆਂ ਗੱਲਾਂ, ਤਮਾਮ ਲਿਖਦੇ ਆ,……
ਓਹੋ ਕਲਮ ਵੀ ਦੀਵਾਨੀ ਜੇਹੀ ਬਣ ਗਈ ਆ,
ਜਿਹਦੇ ਨਾਲ ਅਸੀਂ ਤੇਰਾ ਨਾਮ ਲਿਖਦੇ ਆ……

ਚੇਤੇ ਕਰ ਲਈ ਯਾਰਾਂ ਨੂੰ ਜਦੋਂ Mood ਤੇਰਾ Off ਹੋਊ

Heart beat ਵੀ ਅਾਪਣੀ Check ਕਰ ਲੲੀ, ਤੇਰੇ ਦਿਲ ਵਿੱਚ ਮੇਰਾ ਖੌਫ ਹੋਊ

ਦੋਸਤੀ👥 ਕੀ ਦੁਸ਼ਮਣੀ ਕੀ
ਜਿੰਦਗੀ ਕੀ👣
ਮੌਤ ਕੀ💀
ਜਦ ਨਜ਼ਰ 👀ਬਦਲੀ ਤੇਰੀ
ਸਭ ਕੁਝ ਬਰਾਬਰ🤘 ਹੋ ਗਿਆ

ਅਖਾਂ ਰੋਈਆਂ, ਦਿਲ ਵੀ ਰੋਇਆ,
ਸੋਚ ਮਨਾ ਵੇ, ਏਹ ਕਿ ਹੋਇਆ,
ਦੂਰ ਵਸੇਂਦੇ ਸਜਣਾ ਦੀ ਗੱਲ,
ਦਿਲ ਤੇ ਨਹੀ ਲਾਈਦੀ !!
ਪੰਛੀਆਂ ਤੇ ਪਰਦੇਸੀਆਂ ਨਾਲ, ਕਦੇ ਸਾਂਝ ਨਹੀ ਪਾਈਦੀ


ਜੇ ਤੂੰ ਥੋੜਾ ਜੇਹਾ ਵੀ ਸੋਚਿਆ ਮੇਰੇ ਵਾਸਤੇ
ਮੈ ਜਿੰਦ ਜਾਂ ਵਾਰ ਦਿਆ ਤੇਰੇ ਵਾਸਤੇ
ਜੇ ਤੇਰੀ ਜ਼ਿੰਦਗੀ ਚ ਆ ਜਾਵੇ ਹਨੇਰਾ
ਤਾਂ ਖੁਦ ਨੂ ਜਲਾ ਦਿਆ ਤੇਰੇ ਵਾਸਤੇ


ਨਬ੍ਜ਼ ਮੇਰੀ ਦੇਖੀ ਤੇ ਬੀਮਾਰ ਲਿਖ ਦਿਤਾ
ਰੋਗ ਮੇਰਾ ਉਸ ਕੁੜੀ ਦਾ ਪਿਆਰ ਲਿਖ ਦਿਤਾ
ਕਰਜਦਾਰ ਰਹਿ ਗਿਆ ਮੈਂ ਉਸ ਹਕੀਮ ਦਾ ਯਾਰੋ
ਜਿਨ੍ਹੇ ਦਵਾ ਦਾ ਨਾਮ ਉਸ ਕੁੜੀ ਦਾ ਦੀਦਾਰ ਲਿਖ ਦਿਤਾ ………..


ਯਾਦਾਂ ਤੇਰੀਆਂ ਨੂੰ ਅਸੀਂ ਪਿਆਰ ਕਰਦੇ ਹਾਂ,.
ਸੋ ਜਨਮ ਵੀ ਤੇਰੇ ਤੇ ਨਿਸਾਰ ਕਰਦੇ ਹਾਂ,..
ਵਿਹਲ ਹੋਵੇ ਤਾਂ ਕੁਝ ਲਿਖ ਭੇਜੀ ਯਾਰਾ,
ਸਿਰਫ ਇਕ ਤੇਰੇ ਹੀ ਸੁਨੇਹੇ ਦਾ ਇੰਤਜਾਰ ਕਰਦੇ ਹਾਂ


ਚਿਟੇ ਵਰਗੀ ਸੀ ਉਹ ਯਾਰੋ ਛੱਡੀ ਨਾ ਗਈ…
ਐਸੀ ਲੱਗ ਗਈ ਸੀ ਤੋਟ ਦਿਲੋਂ ਕੱਢੀ ਨਾ ਗਈ…

ਅਸੀਂ ਨੀਂਦ ਦੇ ਸ਼ੌਕੀਨ
ਜਿਆਦਾ ਤਾਂ ਨਹੀ..
ਪਰ ਕੁਜ ਖੁਆਬ ਨਾ ਦੇਖੀਏ.
ਤਾਂ ਗੁਜ਼ਾਰਾ ਨੀ ਹੁੰਦਾ…..


ਤੇਰੀ ਯਾਦ ਵੇਚ ਕੇ ਕਿੱਥੋ ਦੱਸ ਮੈਨੂੰ ਮੇਰੀ ਖੁਸ਼ੀ ਮਿਲੁ,,
ਮੈ ਤੈਨੂੰ ਭੁੱਲ ਕੇ ਦੁਨੀਅਾ ਨਵੀਂ ਵਸਾੳੁਣੀ ਚਾਹੁੰਦਾ ਹਾ,,
ਤੇਰੇ ਦਿੱਤੇ ਗਮ ਮੈਨੂੰ ਅੱਜ ਵੀ ਚੇਤੇ ਨੇ,,
ਤੇਰੀ ਹਰ ੲਿੱਕ ਝਲਕ ਨੂੰ ਦਿਲ ਚੋ ਮਿਟਾਓਣੀ ਚਾਹੁੰਦਾ ਹਾ….


shayari in punjabi


 

ਕਰਕੇ ਮੈਨੂੰ ਯਾਦ ਓ ਰੋਂਦੀ ਹੋਨੀ ਐ….
ਸਮੇਂ ਦੇ ਬਦਲਣ ਨਾਲ ਕਦੀ ਅੱਖ ਬਦਲੀ ਸੀ ਜਿਸਦੀ….
ਹਰਮਨ ਨੂੰ ਆਖਿਰ ਮੰਜ਼ਿਲਾਂ ਦੇ ਰਾਹ ਲੱਭ ਹੀ ਗੲੇ….
ਓਹ ਉਡਦੀ ਧੂੜ ਚ ਦੂਰ ਦੂਰ ਤੱਕ ਨਈ ਂ ਦਿਸਦੀ….
ਛੱਡ ਸਿਧੂ ਹੁਣ ਵਿੱਛੜੀ ਨੇ ਕੀ ਮਿਲਣਾਂ ਏ….
ਬੇਗੈਰਤ ਨੂੰ ਚੇਤੇ ਕਰ ਅੱਖ ਰਹੁ ਰਿਸਦੀ….


ਕੋਈ  ਜਿੱਤ  ਬਾਕੀ  ਏ
ਕੋਈ  ਹਾਰ ਬਾਕੀ  ਏ
ਅਜੇ  ਤਾਂ ਜਿੰਦਗੀ   ਦੀ ਸਾਰ  ਬਾਕੀ  ਏ
ਏਥੋਂ ਚੱਲੇ ਆਂ  ਨਵੀ ਮੰਜਿਲ  ਦੇ  ਲਈ
ਇਹ  ਇਕ  ਪੰਨਾ  ਸੀ
ਅਜੇ  ਤਾਂ ਕਿਤਾਬ  ਬਾਕੀ  ਏ #


ਸੋਹਣਿਆ ਨੂੰ ਵੇਖ ਕੇ ਤਾ ਹਰ ਕੋਈ ਖਲੋਵੇਗਾ॥
ਸੋਹਣੇ ਜੋ ਬਣਾਉਦਾ ਉਹ ਆਪ ਕਿੰਨਾ ਸੋਹਣਾ ਹੋਵੇਗਾ॥


ਦਿਲ ਡੂੰਘਾ ਵੀ ਤੇ ਕਾਲਾ ਵੀ,
ਦੁੱਧ ਨਾਲੋ ਚਿੱਟਾ ਪਿਆਰਾ ਵੀ,
ਦੁਖਾ ਨਾਲ ਭਰਿਆ,ਤੇ ਖੁਸੀ ਦਾ ਹੁਗਾਰਾ ਵੀ,
ਗੁੱਸੇ ਵਿੱਚ ਭਾਵੇ ,ਪਰ ਪਿਆਰ ਦਾ ਦੁਆਰਾ ਵੀ,
ਝੂਠ ਨਾਲੇ ਬੋਲੇ,ਪਰ ਸੱਚ ਦਾ ਸਹਾਰਾ ਵੀ,
ਦੇਖ ਦੁਨੀਆ ਦੇ ਰੰਗ,ਰੋਂਦਾ ਹੱਸਦਾ ਵਿਚਾਰਾ ਵੀ


ਤੂੰ ਛੱਡ ਕੇ ਚਲੀ ਗੲੀ .
ਤੇਰੀ ਯਾਦਾਂ ਵਿੱਚ ਇਸ਼ਕ ਅੱਜ ਵੀ ਜਿਗਾਉਦਾ ਅਾ .
ਤੂੰ ਤਾ ਕਦਰ ਯਾਰ ਦੀ ਨਾ ਪਾਈ.
ਯਾਰ ਤੇਰਾ ਤੇਰੇ ਨਾ ਦੇ ਸਟੇਟਸ ਅੱਜ ਵੀ ਪਾਉਦਾ ਅਾਂ


shayari in punjabi


 

ਸੁਪਨੇ ਨੇ ਅੱਖਾਂ ਵਿੱਚ ਪਰ ਨੀਂਦ ਕਿਤੇ ਹੋਰ ਆ,
ਦਿਲ ਤੇ ਆ ਜਿਸਮ ਵਿੱਚ ਪਰ ਧੜਕਣ ਕਿਤੇ ਹੋਰ ਆ,
ਕਿਵੇਂ ਕਰਾਂ ਬਿਆਨ ਮੈਂ ਹਾਲ ਆਪਣੇ ਦਿਲ ਦਾ,
ਜੀਅ ਤਾਂ ਰਿਹਾ ਹਾਂ ਮੈਂ ਪਰ ਮੇਰੀ ਜਿੰਦਗੀ ਕਿਤੇ ਹੋਰ ਆ


ਕਦੀ ਤੇਰਾ ਦੀਦਾਰ ਸੀ ਮੈਨੁ ਰੱਬ ਵਰਗਾ__,
ਨਾ ਜਾਦੇ ਸੀ ਮੱਥਾ ਟੇਕਣ ਲਈ__,
ਜੇ ਦਿਲ ਚ ਕੁਝ ਰਹਿਮ ਬਾਕੀ ਹੋਵੇ__,
ਤਾ ਆ ਜਾਵੀ ਸਿਵੇ ਦੀ ਅੱਗ ਸੇਕਣ
ਲਈ_, ਪਰ ਚੁਕੀ ਨਾ ਮੁਖ ਤੋ ਕਫਨ ਮੇਰੇ_,
ਕਿਤੇ ਉਠ ਨਾ ਜਾਵਾ ਤੇਨੁ ਵੇਖ਼ਣ
ਲਈ


ਮੇਰੇ ਸ਼ੇਅਰਾਂ ਨੂੰ ਪੜ ਕੇ ਇਹ ਨਾ ਸਮਝ ਲੈਣਾ ਕਿ ਮੇਰੇ ਨਾਲ ਬੇਵਫਾਈ ਹੋਈ ਏ…

ਇਹ ਤਾਂ ਓਹ ਝੱਲੀ ਕਲਮ ਏ ਜਿਹੜੀ ਕਿਸੇ ਲਈ ਰੋਈ ਏ,
ਓਹ ਸਖਸ਼ ਹੁਣ ਵੀ ਰੋਕਦਾ ਏ ਮੈਨੂੰ ਰਾਜ ਖੋਲਣ ਤੋ,
ਕਿਉਕਿ ਉਹ ਹੁਣ ਵੀ ਉਹਦੇ ਅੰਦਰ ਸਾਹ ਬਣ ਸਮੋਈ ਏ,
ਮੇਰੀ ਕਹਾਣੀ ਤਾਂ ਕੁਝ ਹੋਰ ਹੀ ਏ,
ਮੈਥੋ ਦੂਰ ਹੋ ਕੇ ਤਾਂ ਇੱਕ ਝੱਲੀ ਬਹੁਤ ਰੋਈ ਏ,
ਮੈ ਕੀ ਮੱਲਮ ਲਾਵਾਗਾ ਕਿਸੇ ਦਿਆ ਜਖਮਾਂ ਤੇ,
ਮੇਰੇ ਜਖਮਾਂ ਨੂੰ ਤਾਂ ਆਪ ਨੀ ਕੋਈ ਪੱਟੀ ਨਸੀਬ ਹੋਈ ਏ,
ਅਕਸਰ ਆਪਣੇ ਹੱਥਾਂ ਦੀਆਂ ਲਕੀਰਾਂ ਗੌਰ ਨਾਲ ਵੇਖਦਾ ਏ,
ਉਹਨੂੰ ਮਿਲਣ ਦੀ ਲਕੀਰ ਪਤਾ ਨਈ ਕਿੱਥੇ ਕੁ ਖੋਈ ਏ……..


shayari in punjabi


 

ਬੇਵਫਾਈ ਉਸ ਤੋਂ ਨਹੀਂ ਮੇਰੇ ਤੋਂ ਹੋਈ ਏ

ਰੱਬ ਮੇਰੇ ਤੋਂ ਪੁੱਛੇ ਖਵਾਹਿਸ਼ ਮੇਰੀ, ਮੇਰੀ ਆਖਰੀ ਖਵਾਹਿਸ਼ ਤੂੰ ਹੋਵੇ, ਬੋਲ ਨਾ ਹੋਵੇ ਜੁਬਾਨ ਕੋਲੋਂ, ਤੇਰੇ ਘਰ ਵੱਲ ਮੇਰਾ ਮੂੰਹ ਹੋਵੇ, ਹੱਥ ਲਾ ਕੇ ਵੇਖੀ ਧੜਕਣ ਨੂੰ, ਮੇਰੇ ਸਾਹ ਵਿੱਚ ਤੂੰ ਹੋਵੇ, ਮੰਗਾਂ ਅਗਲੇ ਜਨਮ ਵਿੱਚ ਤੈਨੂੰ ਹੀ, ਮੈਂ ਜਿਸਮ ਤੇ ਤੂੰ ਮੇਰੀ ਰੂਹ ਹੋਵੇਂ


ਅਸੀਂ ਤਾਂ ਉਹਨਾਂ ਨੂੰ ਦਿਲੋਂ ਚਾਹੁੰਦੇ ਹਾਂ ,
ਸ਼ਾਇਦ ਹੀ ਓਹੋ ਸਾਨੁੰ ਚਾਹੁੰਦੇ ਨੇ

ਸਾਡਾ ਦਿਨ ਤੇ ਉਹਨਾਂ ਨੂੰ ਦੇਖ ਕੇ ਚੜਦਾ,

ਸ਼ਾਇਦ ਹੀ ਓਹੋ ਸਾਡੇ ਬਾਰੇ ਸੋਚਦੇ ਨੇ …

ਅਸੀਂ ਦੂਰ ਚਲੇ ਗਏ ਤੇਥੋਂ ਦੁਨੀਆਂ ਦੇ ਡਰੋਂ

ਪਰ ਤੂੰ ਤਾਂ ਸਾਡੇ ਦਿੱਲ ‘ਚ ਵੱਸਦਾਂ ਏਂ ਸੱਜਣਾ,

ਏਸ ਇਸ਼ਕ ਖਾਤਰ ਅਸੀਂ ਜੀਂਦੇ ਰਹਾਂਗੇ

ਕਿਓਂਕਿ ਇਹ ਜੱਗ ਤਾਂ ਜਿਉਂਦਿਆਂ ਦੇ ਮੇਲੇ ਆ ਸੱਜਣਾ


ਮਾਰ ਮਿੱਠੀਆ ਗੱਲਾ ਦਿਲ ਉੱਤੇ ਕਰਦੀ ਰਹੀ ਵਾਰ
ਨੀ
ਮੌਤ ਨੂੰ ਸੀ ਮੈ ਜਿੱਤਿਆ
ਪਰ ਜਿੰਦਗੀ ਮੇਰੀ ਦੇ ਗਈ ਹਾਰ ਨੀ
ਯਾਰ ਕਿੰਨਾ ਵੀ ਹੋਵੇੇ ਜਿਗਰੀ
ਕੋਈ ਨਾ ਕੋਈ ਵੇੈਰ ਕੱਢ ਹੀ ਜਾਦਾ ਏ
ਕਹਿੰਦੀ ਰਹੀ ਰਹੂ ਬਣਕੇ ਪਰਛਾਵਾ ਤੇਰਾ
ਅਸੀ ਸੋਚਿਆ ਨਾ ਇੱਕ ਪਲ ਸੀ ਹਨੇਰੇ ਚ
ਪਰਛਾਵਾ ਵੀ ਸਾਥ ਛੱਡ ਹੀ ਜਾਦਾ ੲੇ


ਰੰਜਿਸ਼ ਹੀ ਸਹੀ ਦਿਲ ਹੀ ਦੁਖਾਨੇ ਕੇ ਲੀਏ ਆ,

ਆ ਫਿਰ ਸੇ ਮੁਝੇ ਛੋੜ ਜਾਨੇ ਕੇ ਲੀਏ ਆ..!

ਕੀ ਦੱਸੀਏ ਤੁਸਾਂ ਦੇ ਬਿਨ ਅਸਾਂ ਦਾ ਹਾਲ
ਕਿਹੜਾ ਹੈ,
ਖ਼ਬਰ ਕੁੱਝ ਵੀ ਨਹੀਂ ਕਿ ਦਿਨ ਮਹੀਨਾਂ ਸਾਲ
ਕਿਹੜਾ ਹੈ,
ਕੌਣ ਅਪਨੱਤ ਕਰਦਾ ਹੈ ਤੇ ਚੱਲਦਾ ਚਾਲ ਕਿਹੜਾਹੈ,
ਪਤਾ ਨਹੀਂ ਕੌਣ ਸ਼ੱਡ ਕੇ ਤੁਰ ਗਿਆ ਤੇ ਨਾਲ
ਕਿਹੜਾ ਹੈ,
ਸਿਰਾਂ ਦੇ ਤਾਜ ਬਣਨੇ ਵਾਲੇ ਪੈਰੀ ਰੁਲ ਚੱਲੇਨੇ,
ਸਾਨੂੰ ਲੋਕ ਮਾੜੇ ਵਕਤ ਵਾਗੂੰ ਭੁੱਲ ਚੱਲੇ ਨੇ….


♥ਯਾਦ ਆਉਣ ਉਹ
ਪਲ___ ਜਦੋਂ ਉਹ ਸਾਡੇ
ਕਰੀਬ ਸੀ__ ਯਕੀਨ
ਨੀ ਆਉਦਾ ਖੁਦ ਤੇ _
ਕਦੇ ਅਸੀ ਵੀ ਇੰਨੇਂ
ਖੁਸ਼ਨਸੀਬ ਸੀ


ਕਮਾਲ ਹੈ ਟੁੱਟ ਕੇ ਵੀ ਉਹਦੇ ਲਈ ਹੀ ਧੜਕੀ ਜਾਂਦਾ
ਮੈਨੂੰ ਲੱਗਦਾ ਮੇਰੇ ਦਿਲ ਦਾ ਦਿਮਾਗ ਖ਼ਰਾਬ ਹੋ ਗਿਆ

ਕੋਈ ਕਹਿੰਦਾ DuniyA PyaaR ਨਾਲ ਚੱਲਦੀ ਹੈ,
ਕੋਈ ਕਹਿੰਦਾ  DuniyA ਦੋਸਤੀ NaL ਚੱਲਦੀ ਹੈ,
PaR ਜਦੋ ਅਜਮਾੲਿਅਾ ਤਾ ਪਤਾ ਲਗਾ ਕਿ ਦੁਨਿਅਾ ਤਾ ਬੱਸ ਮਤਲਭ NaL ਚਲਦੀ ਹੈ.((


shayari in punjabi


 

ਕੋਈ ਗਿਲਾ ਹੈ ਦਿਲ ਵਿੱਚ ਦੱਸ ਸਾਨੂੰ?
ਕੁਝ ਫਾਇਦਾ ਹੁੰਦਾ ਲੜ ਕੇ ਨਾ
ਕਿਹਦੇ ਦਿਲ ਦੀ ਧੜਕਣ ਬਣ ਗਿਉ ਵੇ?
ਹੁਣ ਸਾਡੇ ਦਿਲ ਵਿੱਚ ਧੜਕੇ ਨਾ


ਲੌਂਗ ਦੀ ਕੁੜੱਤਣ ਤੂੰ
ਮਿਸ਼ਰੀ ਦੀ ਮਿਠਾਸ ਵੇ
ਲੱਗਣ ਜੋ ਤੇਰੇ ਆਸਰੇ ਹੀ ਚਲਦੇ ਸਵਾਸ ਨੇ
ਸੁਮੇਲ ਰੱਬ ਤੇ ਸ਼ੈਤਾਨ ਦਾ ਤੂੰ ਲਗਦਾ ਏ
ਜਿਸ ਪਾਸੇ ਤੂੰ ਪੈਰ ਧਰੇਂ ਦਿਲ ੳਧਰ  ਭੱਜਦਾ ੲੇ
ਵੇ ਤੂੰ ਸੋਹਣਾ ਲਗਦਾ ੲੇ..
ਅੱਖਾਂ ਵਿੱਚ ਪਾ ਅੱਖਾਂ ਠੱਗਦਾ ੲੇ…


ਬਿਨਾਂ ‘;ਦਰਦ ਦੇ ਹੰਝੂ’; ਵਹਾਏ ਨਹੀ ਜਾਂਦੇ…
ਬਿਨਾਂ ‘;ਪਿਆਰ ਦੇ ਰਿਸ਼ਤੇ’; ਨਿਭਾਏ ਨਹੀ ਜਾਂਦੇ..
ਜਿੰਦਗੀ ਵਿੱਚ ਇੱਕ ਗੱਲ ਜਰੂਰ ‘;ਯਾਦ’; ਰੱਖਣਾ…
ਕਿਸੇ ਨੂੰ ਰੁਵਾ ਕੇ ਕਦੇ ਆਪਣੇ ‘;ਸੁਪਨੇ ਵੀ’; ਸਜਾਏ ਨਹੀ
ਜਾਂਦੇ


ਸਾਨੂੰ ਲੱਗਾ ਝੌਰਾ ਵਿਛੜਨ ਦਾ ਘੁਣ ਖਾਈ ਜਾਏ ਤਨਹਾਈ ਦਾ
ਸਾਡੇ ਛਲਕਦਾ ਪਾਣੀ ਅੱਖਾਂ ‘ਚ ਗਵਾਹ ਤੇਰੀ ਬੇਵਫ਼ਾਈ ਦਾ।
ਜੇ ਗ਼ੈਰ ਹੁੰਦਾ ਅਸੀਂ ਨਾ ਰੋਂਦੇ ਖਾਰੇ ਹੰਝੂਆਂ ਨਾਲ ਨਾ ਹੱਥ ਧੋਂਦੇ
ਦਿਲ਼ ਤੇਰੇ ਹਵਾਲੇ ਸੀ ਕੀਤਾ ਤਾਈਂਓ ਰਹੂ ਅਫ਼ਸੋਸ ਜ਼ੁਦਾਈ ਦਾ।


ਕਿੰਨੂ ਦੱਸੀੲੇ ਹਾਲ ? ਵਾਲਾ.
ਕੋੲੀ ਸੁਣੇ ਹੁਣ ਅਾ ਕੇ ? ਵਾਲਾ
?ਪਹਿਲਾ ਹੀ ਟੁੱਟ ਕੇ ਚੱਕਨਾ? ਚੂਰ ਹੋੲੇ .
ਨਾ ਅੱਖੀਅਾ? ਲਾੲੀਅਾ ਨਾ ਦਿਲ? ਵਟਾੲਿਅਾ ਸੰਧੂ ਹੋਣੀ ੲੇਵੇ ਮਸਹੂਰ ਹੋੲੇ.


ਬੜੇ ਚਿਹਰੇ ਦੇਖੇ ਜਿੰਦਗੀ ਦੇ ਸ਼ੀਸ਼ੇ  ਵਿੱਚ ਕੋਈ ਅਕਸਰ ਸਾਫ ਨਾ ਲੱਭਿਆ ,,ਬੇਕਦਰਾ ਪਿੱਛੇ ਇੰਨਾ ਗੁਆਚ ਗਏ ਕਿ ਸਾਨੂੰ ਆਪਣਾ ਆਪ ਨਾ ਲੱਭਿਆ


ਜੋ ਹੈਰਾਨ ਨੇ ਮੇਰੇ ਸਬਰ ਤੇ, ਉਨਾਂ ਨੂੰ ਕਹਿ ਦਿਉ,
ਜੋ ਹੰਝੂ ਜਮੀਨ ਤੇ ਨਹੀ ਡਿੱਗਦੇ, ਉਹ ਅਕਸਰ ਦਿਲ ਚੀਰ ਜਾਦੇ ਨੇ


ਮਹੋਬਤ ਮਹੋਬਤ ਹੀ ਹੁੰਦੀ ਆ ਬਸ ਰੰਗ ਬਦਲੇ ਹੋਏ ਨੇ,
ਕਹਿੰਦੇ ਮਹੋਬਤ ਨੇ ਦੁਨੀਆ ਦੇ ਰੰਗ ਬਦਲੇ ਹੋਏ ਨੇ,
ਬਸ ਮਿਲਣ ਮਿਲਾਉਣ ਦੇ ਢੰਗ ਬਦਲੇ ਹੋਏ ਨੇ, ਅੱਜ ਵੀ ਓਨੀ ਹੈ ਪਾਕ ਮਹੋਬਤ ਇਸ ਜੱਗ ਤੇ,
ਬਸ ਸਮਝਣ ਸਮਝਾਉਣ ਦੇ ਪ੍ਰਸੰਗ ਬਦਲੇ ਹੋਏ ਨੇ,
ਮਹੋਬਤ ਨੇ ਦੁਨੀਆ ਦੇ ਰੰਗ ਬਦਲੇ ਹੋਏ ਨੇ,
ਬਸ ਮਿਲਣ ਮਿਲਾਉਣ ਦੇ ਢੰਗ ਬਦਲੇ ਹੋਏ ਨੇ..


shayari in punjabi


 

ਰੱਬ ਦੀ ਸੌਂ ਅਾਪਣੀ ਬਣਾੳੁਣੀ ਸੀ?

ਜਾਤਾ ਪਾਤਾ ਦਾ ਜੇ ਜੱਭ ਜਿਹਾ ਹੁੰਦਾ ਨਾ❤❤

ਮੈਨੂੰ ਸਮਝ ਅੰਗ੍ਰੇਜੀ ਅਾੳੁਦੀ ਨਹੀਂ??

ੳੁਹ ਕਦੇ ਪੰਜਾਬੀ ਬੋਲੇ ਨਾ??

ਮੈਂ ਪੁੱਛਦਾ ਪਿਅਾਰ ਕਰਦੀੲੇ ‘Lub u lub u ਕਹਿ ਦਿੰਦੀ’??


ਪਿਅਾਰ ਕਰਦੀ ਅਾ ਜਾਂ ਨਹੀਂ ੲਿਹ ਕੁਝ ਬੋਲੇ ਨਾ??❤❤

ਲੇਖਾਂ ਵਿਚ ਲਿਖੀ ਨਾ ਲਕੀਰ  ਜੋ
ਖੋ ਲੈਣਾ ਤੈਨੂੰ ਕਿਸੇ ਨੇ ਮੇਰੇ ਨਸੀਬ ਚੋਂ
ਮੈਂ ਤਾਂਹੀ ਡਰਦਾ ਹਾਂ
ਕਿ ਦਸਾਂ ਕਿੰਨਾ ਤੇਰੇ ਤੇ ਮਰਦਾ ਹਾਂ
ਬਸ ਚੰਦਰੇ ਵਕ਼ਤ ਦੀਆ ਮਾਰਾ ਤੋਂ ਮੈਂ ਡਰਦਾ ਹਾਂ


ਪੁੱਛੋ ਨਾ ਇਸ ਕਾਗਜ਼ ਤੋਂ,
ਜਿਸ ਉਤੇ ਅਸੀਂ ਦਿਲ ਦੇ
ਬਿਆਨ ਲਿਖਦੇ ਆ,
ਤਨਹਾਈਆਂ ਦੇ ਵਿੱਚ
ਬੀਤੀਆਂ,
ਗੱਲਾਂ ਤਮਾਮ ਲਿਖਦੇ ਆ,
ਓਹੋ ਕਲਮ
ਵੀ ਦੀਵਾਨੀ ਜੇਹੀ ਬਣ
ਗਈ ਆ,
ਜਿਹਦੇ ਨਾਲ
ਅਸੀਂ ਤੇਰਾ ਨਾਮ ਲਿਖਦੇ ਆ….


shayari in punjabi


 

ਯੂ  ਤੋਂ ਮੰਜ਼ਿਲ ਮਿਲਤੀ ਹੈ ਰਿਅਾਜ਼ ਓਰ ਅਮਲ ਸੇ
ਪਰ ਫ਼ਨਕਾਰ ਵਹੀ ਬਣਤੇ ਹੇ ਜਿਨਪੇ ਖੁਦਾ ਕੀ ਰਹਿਮਤ ਹੋਤੀ ਹੈ


shayari in punjabi


 

ਅੱਖ ਰੋਂਦੀ ਤੂੰ ਵੇਖੀ ਸਾਡੀ♥

ਜ਼ਰਾ ਦਿਲ ਦੇ ਜਖ਼ਮ ਵੀ ਤੱਕ ਸੱਜਣਾ♥

ਕੋਈ ਸਾਡੇ ਵਰਗਾ ਨਹੀ ਲੱਭਣਾ♥

ਚਾਹੇ ਯਾਰ ਬਣਾ ਲਈ ਲੱਖ ਸੱਜਣਾ♥

ਮੇਰੀ ਰੂਹ ਮੇਰੇ ਹਾਸੇ ਤਾਂ ਕਦੋਂ ਦੇ ਖਾਮੋਸ਼ ਹੋ ਚੁੱਕੇ ਨੇ…
ਸਿਰਫ ਸਾਹਾਂ ਦੇ ਚੱਲਣ ਨਾਲ ਕੋਈ ਜਿੰਦਾ ਨਹੀਂ ਹੁੰਦਾ…


ਲੋਕਾ ਦੀਆ ਕਹਾਣੀਆ ਸੁਣ ਸਾਰ ਲਿਆ
ਖ਼ੁਦ ਵੀ ਇਸ਼ਕ ਕਮਾਂ ਲੈਂਦਾ ਤਾ ਚੰਗਾ
ਖ਼ਬਰੇ ਮੁੜ ਕੇ ਜ਼ਿਦਗੀ ਵਿਚ ਟੱਕਰੇ ਨਾ
ਫੋਟੋ ਇਕ ਖਿਚਾ ਲੈਂਦਾ ਤਾ ਚੰਗਾ ਸੀ!! ਦੇਵੀ ਜੀ!!


shayari in punjabi


 

ਅੱਜਕੱਲ ਤਾਂ ਦੁਸ਼ਮਨ ਵੀ ਪੇਸ਼ ਆਉਦੇ ਨੇ ਦਿਲਦਾਰ ਦੀ ਤਰ੍ਹਾਂ ;
ਨਫ਼ਰਤ ਵੀ ਮਿਲਦੀ ਹੈ ੲਿਥੇ ਪਿਅਾਰ.   ਦੀ ਤਰ੍ਹਾਂ ;
ਕਿਵੇਂ ਮਿਲਣਗੇ ੲਿਥੇ ਪਿਅਾਰ.  ਕਰਨ ਵਾਲੇ ;
ਜਦ ਦੁਨੀਆਂ ਵੈਰੀ ਬਣ ਖੜ੍ਹੀ ਹੈ ਦੀਵਾਰ ਦੀ ਤਰ੍ਹਾਂ;
ਉਹ ਬੇਵਫ਼ਾਈ ਕਰਕੇ ਵੀ ਸ਼ਰਮਿੰਦਾ  ਨਾ ਹੋਏ ;
ਤੇ ਅਸੀ ਸੂਲੀ ਤੇ ਚੜ੍ਹ ਗਏ ਗੁਨਾਹਗਾਰ ਦੀ ਤਰ੍ਹਾਂ  ;
ਉਸ ਤੂਫ਼ਾਨ ਚ ਉਹ ਮੈਨੂੰ ਛੱਡ ਕੇ ਤੁਰ ਪਏ ;
ਜਿਹੜੇ ਕਦੇ ਕਹਿੰਦੇ ਸੀ ਅਸੀ ਤੇਰੇ ਨਾਲ ਹਾਂ ਸਾਹਾਂ ਦੀ ਤਰ੍ਹਾਂ ;
ਫਿਰ ਉਦਾਸੀ ਨੇ ਚਿਹਰੇ ਤੇ ਲਿਖ ਤੇ ਕਈ ਸਵਾਲ ;
ਤੇ ਹਰ ਕੋਈ ਪੜਨ ਲੱਗਾ ਮੈਨੂੰ ਅਖਬਾਰ ਦੀ ਤਰ੍ਹਾਂ ;
ਹੁਣ ਤਾਂ ਦੁਸ਼ਮਨ ਵੀ ਲਗਦੇ ਨੇ ਆਪਣੇ ;
ਤੇ ਉਹ ਅੱਜ ਟੁੱਟ ਕੇ ਮਿਲਦੇ ਨੇ ਗਲੇ ਯਾਰ ਦੀ ਤਰ੍ਹਾਂ


ਮੇਰੀ ਮੌਤ ਪਿਛੋਂ ਪੈਣਾ ਇਕ ਆਖਰੀ ਭੋਗ,
ਆਉਣਗੇ ਅੰਤਾਂ ਦੇ ਲੋਕ ਮੇਰਾ ਕਰਨ ਲਈ ਸੋਗ,
ਲੋਕ ਕਹਿਣਗੇ ਰੱਬ ਵੀ ਵੈਰੀ ਬਣਿਆ ਉਮਰ ਨਿਆਣੀ ਦਾ,
ਪਰ ਪਤਾ ਹੋਊ ਉਸ ਮਰਜਾਣੀ ਨੂੰ ਮੇਰੀ ਮੌਤ ਦੀ ਅਸਲ ਕਹਾਣੀ ਦਾ


ਸਾਡੇ ਵਰਗੇ ਉਜੜਿਆ ਦਾ,..
ਕੀ ਜੀਣਾ ਤੇ ਕੀ ਮਰਨਾ ਏ,..
ਸਾਡੀ ਕਿਸਮਤ ਦੇ ਵਿੱਚ ਹਾਰ ਲਿਖੀ,..
ਤੇ ਅਸੀਂ ਪੈਰ-ਪੈਰ ਤੇ ਹਰਨਾ ਏ,..ਸਾਡੇ ਜੀਣ ਦੀ ਕਿਸੇ ਨੂੰ ਖੁਸ਼ੀ ਨਹੀਂ,..
ਨਾ ਮਰਨ ਦਾ ਗਮ ਕਿਸੇ ਕਰਨਾ ਏ,..
ਸਾਡੀ ਬੇਵੱਸ ਲਾਸ਼ ਨੂੰ ਵੇਖ,..
ਨਾ ਦਿਲ ਕਿਸੇ ਦਾ ਭਰਨਾ ਏ,..
ਸਾਡੀ ਕਬਰ ਤੇ ਕੋਈ ਫ਼ੁੱਲ ਉੱਗਣਾ ਨਹੀਂ,..
ਨਾ ਫ਼ੁੱਲ ਕਿਸੇ ਨੇ ਧਰਨਾ ੲੇ


ਨਾ ਕਰ ਤੂੰ ਐਨਾ ਚੇਤੇ ਯਾਰਾ, ਉਹਨੇ ਆਉਣਾ ਨਹੀਂ ਦੁਬਾਰਾ,
ਤੇਰਾ ਉਹਨੇ ਨਾਂ ਵੀ ਲੈਣਾ ਛੱਡ ਤਾ, ਨਾਲੇ ਦਿਲ ਆਪਣੇ ਚੋਂ ਕੱਢ ਤਾ,
ਕਹਿੰਦੀ ਉਹ ਵੀ ਕਰ ਦਵੇ ਖਤਮ ਕਹਾਣੀ ਨੂੰ,
ਗੁਰੀ ਨਾ ਕਰ ਹੁਣ ਤੂੰ ਚੇਤੇ ਉਸ ਮਰਜਾਣੀ ਨੂੰ
ਉਹਨੂੰ ਭੁੱਲਣ ਤੋ ਪਹਿਲਾਂ ਮੈਨੂੰ ਮੌਤ ਹੈ ਕਬੂਲ ਯਾਰੋ,
ਮੇਰੀ ਜਾਨੋ ਪਿਆਰੀ ਨੂੰ ਮਰਜਾਣੀ ਕਹਿ ਕੇ ਤਾਨਾ ਨਾ ਮਾਰੋ,
ਦਿਲ ਨੂੰ ਕਿੰਝ ਯਕੀਨ ਦਿਵਾਵਾਂ ਕਿਵੇਂ ਇਕੱਲਾ ਬੈਠ ਸਮਝਾਵਾਂ,
ਯਾਰਾ ਜੋ ਤੈਨੂੰ ਕਹਿੰਦੀ ਆ ਉਹ ਤਾਂ ਅੱਜ ਵੀ
ਗੁਰੀ ਦੇ ਦਿਲ ਵਿਚ ਧੜਕਣ ਬਣ ਕੇ ਰਹਿੰਦੀ ਆ


shayari in punjabi


 

ਕੀ ਕਰਾਂ ਇਸ ਕਮਲੇ ਦਿਲ ਦਾ ,
ਉਸ  ਨੂੰ ਪਿਆਰ ਬਹੁਤ ਕਰਦਾ ਏ ,
ਮੈ ਉਸ ਹਰ ਪਲ ਮਨਾਉਂਦਾ ਰਹਿੰਦਾ ਏ,
ਉਸ ਕਮਲੀ ਨੂੰ ਰੁੱਸਣ ਦਾ ਚਾਹ ਰਹਿੰਦਾ ਏ,
ਉਹ ਕਮਲੀ ਕੀ ਜਾਣੇ ,ਜਦੋ ਓ ਰੁੱਸਦੀ ਏ,
ਮੇਰੀ ਧੜਕਣ ਰੁੱਕ ਜਾਵੇ ।
ਇਸ ਕਮਲੇ ਦਿਲ ਨੂੰ ਡਰ ਰਹਿੰਦਾ ਏ ,
ਕੀ ਓ ਸਦਾ ਲਈ ਨਾ ਰੁੱਸ ਜਾਵੇ ,
ਉਸ ਦਿਨ ਮੇਰੀ ਧੜਕਣ ਹੀ ਮੁੱਕ ਜਾਣੀ


ਮੇਰੀ ਲਾਸ਼ ਨੂੰ ਜਦੋ ਜਲਾਉਣ ਦੀ ਗੱਲ ਹੋਵੇਗੀ,
ਹਰ ਕਿਸੇ ਦੀਆਂ ਅੱਖਾਂ ਵਿੱਚੋ ਹੰਜੂਆ ਦੀ ਬਰਸਾਤ ਹੋਵੇਗੀ,
ਬੱਸ ਤੂੰ ਹੱਸਕੇ ਇੱਕ ਫੁੱਲ ਰੱਖ ਦੇਈਂ ਮੇਰੀ ਲਾਸ਼ ਉੱਤੇ,
ਜਾਂਦੇ ਜਾਂਦੇ ਪਿਆਰ ਦੀ ਕੋਈ ਨਿਸ਼ਾਨੀ ਤੇ ਨਾਲ ਹੋਵੇਗੀ


ਖੰਡ ਬਾਜ ਨਾ ਹੁੰਦੇ ਦੁੱਧ ਮਿੱਠੇ…………………
ਘਿੳੁ ਬਾਜ ਨਾਂ ਕੁਟੀਦੀਅਾ ਚੂਰੀਅਾਂ ਨੇਂ
……….ਮਾਂ ਬਾਜ ਨਾ ਹੁੰਦੇ ਲਾਡ ਕਦੇ ………..
ਤੇ ਪਿੳੁ ਬਾਜ ਨਾ ਪੈਦੀਅਾ ਪੂਰੀਅਾ ਨੇਂ,,,,,,,,,,,,,


ਕੋਈ ਪੁੱਛੇ ਸਾਥੋਂ ਦਰਦ ਇਨਕਾਰ ਦਾ ਕੀ ਹੁੰਦਾ…
ਕੋਈ ਪੁੱਛੇ ਸਾਥੋਂ ਦਰਦ ਇਨਕਾਰ ਦਾ ਕੀ ਹੁੰਦਾ


ਕੋਈ ਪੁੱਛੇ ਸਾਥੋਂ ਰੰਗ ਬਹਾਰ ਦਾ ਕੀ ਹੁੰਦਾ

ਗੁਜ਼ਰ ਜਾਣੀ ਜਿਨ੍ਹਾਂ ਦੀ ਵਿੱਚ ਵਿਛੋੜੇ ਮਰ ਮਰ ਕੇ

ਕੋਈ ਪੁੱਛੇ ਉਨ੍ਹਾਂ ਤੋਂ ਸਾਥ ਯਾਰ ਦਾ ਕੀ ਹੁੰਦਾ

ਅਸੀਂ ਯਾਰ ਨੂੰ ਰੱਬ ਤੇ ਇਸ਼ਕ ਨੂੰ ਇਬਾਦਤ ਕਹਿ ਬੈਠੇ

ਲੋਕੀ ਪੁੱਛਣ ਸਾਥੋਂ ਅਸੂਲ ਪਿਆਰ ਦਾ ਕੀ ਹੁੰਦਾ

ਆਪਣੇ ਜਿਸਮ ਵਿੱਚੋਂ ਹਰ ਬੂੰਦ ਲਹੂ ਦੀ ਬਹਾ ਦਈਏ

ਕੋਈ ਪੁੱਛੇ ਜੇ ਸਾਥੋਂ ਹੰਝੂ ਯਾਰ ਦਾ ਕੀ ਹੁੰਦਾ

ਹਰ ਵਾਰ ਸਹਾਂ ਮੈਂ ਓਹਦੇ ਨੈਣਾਂ ਦਾ ਹੱਸ ਕੇ

ਮੈਂ ਕੀ ਜਾਣਾ ਫੱਟ ਤੀਰ ਅਤੇ ਤਲਵਾਰ ਦਾ ਕੀ ਹੁੰਦਾ

ਇਸ਼ਕ ਉਮਰਾਂ ਦਾ ਰੱਚ ਗਿਆ ਜਿਨ੍ਹਾਂ ਦੇ ਹੱਡੀ

ਉਹ ਕੀ ਜਾਨਣ ਪਿਆਰ ਦਿਨ ਦੋ-ਚਾਰ ਦਾ ਕੀ ਹੁੰਦਾ

ਹਰ ਜਨਮ ਲੰਘਿਆ ਤੇਰੀ ਉਡੀਕ ਵਿੱਚ

ਕੋਈ ਪੁੱਛੇ ਸਾਥੋਂ ਸਵਾਦ ਇੰਤਜ਼ਾਰ ਦਾ ਕੀ ਹੁੰਦਾ


shayari in punjabi


ਹੁੰਦੀਆ ਨੇ ਗਲਤੀਆਂ ਸਾਡੇ ਕੋਲੋਂ ਸੱਜਣਾ ਵੇ.
ਅਸੀਂ ਹਾਂ ਗੁਵਾਚੇ ਤੇਰੀ ਯਾਦ ਦੇ ਖਿਆਲਾਂ ਚ.
ਛੱਡ ਦੇ ਲੜਾਈਆਂ ਹੱਸ ਬੋਲ ਵੀ ਪੈ ਝੱਲਿਆ ਵੇ.
ਉਲਝੇ ਰਹਿੰਦੇ ਹਾਂ ਤੇਰੇ ਪਿਆਰ ਦੇ ਸਵਾਲਾਂ ਚ.
ਗੁੱਸਾ ਗਿਲਾ ਛੱਡ ਬੋਲ ਸਾਡੇ ਨਾਲ ਹੱਸ ਕੇ.
ਮੁੱਕ ਜਾਵੇ ਜਿੰਦ ਨਾ ਇਹ ਸਾਡੀ ਅਰਮਾਨਾ ਚ .
ਕਰ ਛੱਡ ਮਾਫ਼ ਗੁਰੀ ਨਿਮਾਣੇ  ਨੂੰ,
ਨਾਮ ਜਾਵੇ ਲਿਖਿਆ ਨਾ ਓਹਦਾ  ਬੇਈਮਾਨਾ ਚ .


ਜਿੰਨਾ ਨੂੰ ਆਪਣੇ ਸੀ ਕਹਿੰਦੇ,
ਉਹੀ ਮੁੱਖ ਮੋੜ ਗਏ,
ਜਿਨਾ ਨੂੰ ਦਿਲ ‘ਚ’ ਵਸਾਇਆ,
ਉਹੀ ਦਿਲ ਤੋੜ ਗਏ,
ਰੱਬ ਨਾਲੋ ਵੱਧ ਯਕੀਨ ਕੀਤਾ ਸੀ ਗੁਰੀ ਨੇ ਜਿਨਾ ਤੇ,
ਇਕ ਪਲ ਵਿਚ ਫਿਰੋਜ਼ਪੁਰ ਵਾਲੇ ਦਾ ਉਹ ਯਕੀਨ ਤੋੜ ਗਏ


shayari in punjabi


 

ਕੌਡੀਆ ਤੋਂ ਹੀਰਾਂ ਸ਼ਾਨੂੰ ਬਣਾੲਿਅਾ ਜਿੰਨ੍ਹਾ ਨੇ…..
ਉਹੀ ਦੁਨੀਆ ਦੇ ਲੋਕ ਸਾਨੂੰ ਨਿਲਾਮ ਕਰ ਚੱਲੇ ਨੇ…..
ਕਰਦੇ ਸੀ ਜਿਹੜੇ ਵਸਦੇ ਰਹਿਣ ਲਈ ਦੁਅਾਵਾ…..
ਰੁਲ ਜਾਈਏ ਅਸੀ ਅੱਜ. ਏਹ ਦੁਆ ਸ਼ਰੇਆਮ ਕਰ ਚਲੇ ਨੇ…
ਹੁੰਦੇ ਸੀ ਅਸੀ ਕਦੇ ਖਾਸ ਜਿੰਨਾ ਲਈ ਉਹੀ….
ਸਾਨੂੰ ਅੱਜ ਆਮ ਕਰ ਚੱਲੇ ਨੇ……


ਮੇਰੇ ਲਈ ਪਤਾ ਨਹੀ ਕਿਉਂ ਖ਼ਾਸ ਹੈ…
ਓਹ ਚੇਹਰਾ ਇੱਕ ਆਮ ਜੇਹਾ…
ਮੇਰੀ ਜ਼ਿੰਦਗੀ ਦਾ ਓਹ ਚਾਨਣਾਂ ਸੀ ਪ੍ਰਭਾਤ ਵਰਗਾ…
ਮੇਰੀਆਂ ਖੁਸ਼ੀਆਂ ਵਾਲੀ ਮਿੱਠੀ ਜੇਹੀ ਬਾਤ ਵਰਗਾ…
ਮੇਰੇ ਲਈ ਤਾਂ ਸੀ ਓਹ ਗਰਮੀ ਦੀ ਪਹਿਲੀ ਬਰਸਾਤ ਵਰਗਾ…
ਅਜ ਓਹਦਾ ਖਿਆਲ ਕਰ ਜਾਂਦਾ ਹੈ ਪਰੇਸ਼ਾਨ  ਜੇਹਾ…
ਮੇਰੇ ਲਈ ਪਤਾ ਨਹੀ ਕਿਉਂ ਖ਼ਾਸ ਹੈ…
ਓਹ ਚੇਹਰਾ ਇਕ ਆਮ ਜੇਹਾ.


ਮੇਰੀ ਅਵਾਰਗੀ ਵਿਚ ਕੁਝ ਦੋਸ਼ ਤੇਰਾ ਵੀ ਐ…
ਜਦੋਂ ਤੇਰੀ ਯਾਦ ਆਂਉਂਦੀ ਐ ਤਾਂ ਘਰ ਚੰਗਾ ਨਹੀਂ ਲੱਗਦਾ ਮੈਨੂੰ…


You May also like :-

haryanvi status | 501+ हरयाणवी स्टेटस

status on yaari in punjabi | ਯਾਰੀ ਤੇ ਸਟੇਟਸ in punjabi

Happy Krishna Janmashtami : Wishes and Shayari

Best Status Lines (Whatsapp and Instagram)

Happy Independence Day Wishes 2020

Slogans of freedom fighters | 49+Miraculous slogans

Punjabi chutkle

Friendship status in punjabi

love status in punjabi | 79+ Love status

Dharmik status | 49+ Dharmik Status

Leave a Reply

Your email address will not be published. Required fields are marked *